News & Events

Sikh Human Development Foundation and Nishkam Sikh Welfare Council Interview 78 Needy Students for SHDF Scholarships

ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਵਲੋਂ ਆਰਥਿਕ ਤੌਰ ਤੇ ਕਮਜੋਰ 78 ਵਿੱਦਿਆਰਥੀਆਂ ਨੂੰ ਵਜੀਫੇ ਦੇਣ  ਲਈ ਇੰਟਰਵਿਊ

On 22 September 2015, Nishkam volunteers interviewed needy students for Sikh Human Development Foundation Scholarship at National Convent School, Moga, Punjab. 78 needy students were interviewed for SHDF scholarships.

The speakers inspired the students to work for the needy sections of society by performing selfless service.

It was also informed that Nishkam Sikh Welfare Council provided schoarship amounting to Rs. Ten Lakhs last year also in Moga district.

ਮੋਗਾ 22 ਸਤੰਬਰ - ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਵਲੋਂ ਆਰਥਿਕ ਤੌਰ ਤੇ ਕਮਜੋਰ ਵਿੱਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਲਈ ਵਜੀਫੇ ਦੇਣ ਦੀ ਸਕੀਮ ਅਧੀਨ 78 ਵਿੱਦਿਆਰਥੀਆਂ ਦੀ ਇੰਟਰਵਿਊ ਨੈਂਸ਼ਨਲ ਕਾਨਵੈਂਟ ਸਕੂਲ ਵਿਖੇ ਚਾਰ ਟੀਮਾਂ ਵਲੋਂ ਕੀਤੀ ਗਈ। ਇਹ ਚੋਣ ਕਰਨ ਤੋਂ ਪਹਿਲਾਂ ਜ਼ਿਲਾ ਮੋਗਾ, ਲੁਧਿਆਣਾ,ਬਰਨਾਲਾ, ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ 170 ਵਿਦਿਆਰਥੀਆਂ ਦਾ ਇਮਤਿਹਾਨ ਲਿਆ ਗਿਆ ਸੀ, ਜਿਨਾਂ ਵਿਚੋਂ 94 ਵਿਦਿਆਰਥੀਆਂ ਨੇ ਟੈਸਟ ਪਾਸ ਕੀਤਾ। ਅਜ ਪਹਿਲਾਂ ਤੋਂ ਵਜੀਫੇ ਲੈ ਰਹੇ 37 ਵਿਦਿਆਰਥੀ ਆਪਣੇ ਵਜੀਫੇ ਨਵਿਆਉਣ ਲਈ ਵਿਸੇਸ਼ ਤੌਰ ਤੇ ਹਾਜ਼ਰ ਹੋਏ।

ਇਸ ਮੌਕੇ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀਮਤੀ ਪਰਮਜੀਤ ਕੌਰ ਜ਼ਿਲਾ  ਬਾਲ ਸੁਰੱਖਿਆ ਅਫ਼ਸਰ, ਪ੍ਰਿੰਸੀਪਲ ਗੁਰਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਜਦੀਦ, ਸ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸ ਹਰਪਾਲ ਸਿੰਘ ਬਰਾੜ, ਡਾ. ਮਲਕੀਤ ਸਿੰਘ ਕਿੰਗਰਾ, ਸ ਚੰਮਕੌਰ ਸਿੰਘ ਘੋਲੀਆ ਨੇ ਵਿੱਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਉਹ ਸਮਾਜ ਵਿਚ ਨਿਸ਼ਕਾਮੀ ਬਣ ਕੇ  ਲੋੜਵੰਦ ਲੋਕਾਂ ਦੀ ਮਦੱਦ ਕਰਨ ਲਈ ਅਗੇ ਆਉਣ। ਉਨਾਂ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦੇ ਉਦੇਸ਼ਾਂ ਅਤੇ ਨਿਸ਼ਾਨਿਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਸ ਜਸਵਿੰਦਰ ਸਿੰਘ ਜ਼ਿਲਾ ਇੰਚਾਰਜ਼ ਨੇ ਦੱਸਿਆ  ਪਿਛਲੇ ਸਾਲ ਜ਼ਿਲਾ ਮੋਗਾ ਵਿਚ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਵਲੋਂ 10 ਲੱਖ ਰੁਪੈ ਦੇ ਵਜੀਫੇ ਦਿੱਤੇ ਗਏ। ਉਨਾਂ ਦੱਸਿਆ ਕਿ ਵਜੀਫੇ ਲਈ ਯੋਗ ਪਾਏ ਵਿੱਦਿਆਰਥੀਆਂ ਨੂੰ ਕਾਉਂਸਲ ਵਲੋਂ  ਵਿੱਦਿਅਕ ਸੰਸਥਾਵਾਂ ਦੀ ਮੰਗ ਅਨੁਸਾਰ ਫੀਸਾਂ ਦਾ 90% ਵਜੀਫੇ ਵਜੋਂ ਕੋਰਸ ਮੁਕੰਮਲ ਹੋਣ ਤਕ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਇਹ ਵੀ ਦੱਸਿਆ ਕਿ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ਤੇ ਸਥਾਨਕ ਲੋਕਾਂ ਰਾਂਹੀ ਪੜਤਾਲ ਕਰਵਾ ਕੇ ਤੇ ਵਿਦਿਅਕ ਪੱਧਰ ਦੀ ਜਾਂਚ ਲਈ ਪ੍ਰੀਖਿਆ ਲੈ ਕੇ ਕੀਤੀ ਜਾਂਦੀ ਹੈ। ਉਨਾਂ ਲੋਕਾਂ ਨੂੰ ਖੁਲ੍ਹਾ ਸੱਦਾ ਦਿੱਤਾ ਕਿ ਇਸ ਮਿਸ਼ਨ ਵਿਚ ਸਾਮਿਲ ਹੋਣ ਅਤੇ ਆਰਥਿਕ ਯੋਗਦਾਨ ਪਾਉਣ ਲਈ ਅੱਗੇ ਆਉਣ ਤਾਂ ਜੋ ਅਸੀਂ ਆਰਥਿਕ ਤੌਰ ਤੇ ਪੱਛੜੇ ਲੋਕਾਂ ਦੇ ਘਰਾਂ ਵਿਚ ਵਿਦਿਆ ਦੀ ਰੌਸ਼ਨੀ ਦਾ ਚਾਨਣ ਫੈਲਾ ਸਕੀਏ ਤੇ ਸਮਾਜ ਦੀ ਭਲਾਈ ਵਿਚ ਆਪਣਾ ਯੋਗਦਾਨ ਪਾਉਣ ਲਈ ਨਿਸ਼ਕਾਮੀ ਲੋਕਾਂ ਦਾ ਕਾਫਲਾ ਬਣਾਈਏ, ਜੋ ਗੁਰੁ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚਲਕੇ ਮਾਨਵਤਾ ਦੀ ਭਲਾਈ ਕਰਨ ਲਈ ਅਗੇ ਆਉਣ।

ਅੱਜ ਇੰਟਰਵਿਊ ਲਈ ਗਠਿਤ ਟੀਮਾਂ ਵਿਚ ਇੰਜ: ਬਖਸ਼ੀਸ਼ ਸਿੰਘ ਮੈਂਬਰ, ਪਰਮਾਨੈਂਟ ਲੋਕ ਅਦਾਲਤ, ਸ੍ਰੀਮਤੀ ਜਸਵਿੰਦਰ ਕੌਰ ਮੁੱਖ ਅਧਿਆਪਕਾ, ਸਰਕਾਰੀ ਹਾਈ ਸਕੂਲ ਬੰਬੀਹਾ ਭਾਈ, ਸ੍ਰੀਮਤੀ ਸ਼ੰਮੀ ਭਸ਼ੀਨ, ਪ੍ਰਿੰਸੀਪਲ ਕੁਲਜੀਤ ਸਿੰਘ ਜੀਂਦੜਾ, ਸ ਰਾਜਿੰਦਰਪਾਲ ਸਿੰਘ ਥਰਾਜ, ਸ ਇੰਦਰਜੀਤ ਸਿੰਘ ਸਾਬਕਾ ਮੁੱਖ ਅਧਿਆਪਕ, ਸ ਵੀਰ ਸਿੰਘ ਸੰਧੂ ਸਾਮਲ ਸਨ। ਇਸ ਇੰਟਰਵਿਊ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਅਤੇ ਪ੍ਰਬੰਧ ਕਰਨ ਲਈ ਅਰਸ਼ਦੀਪ ਸਿੰਘ ਸਰਾਵਾਂ, ਹਰਚਰਨਪ੍ਰੀਤ ਸਿੰਘ ਬਰਾੜ ਅਤੇ ਲਵਪ੍ਰੀਤ ਸਿੰਘ ਸੰਧੂ ਨੇ ਸਲਾਘਾਯੋਗ ਭੂਮਿਕਾ ਨਿਭਾਈ।

ਮੌਸਮ ਦੀ ਖਰਾਬੀ ਕਾਰਨ ਜਿਹੜੇ ਵਿਦਿਆਰਥੀ ਇੰਟਰਵਿਊ ਲਈ ਹਾਜ਼ਰ ਨਹੀ ਹੋਏ, ਉਹ ਇਸ ਸਬੰਧ ਵਿਚ ਸ ਜਸਵਿੰਦਰ ਸਿੰਘ ਸਰਾਵਾਂ ਜ਼ਿਲਾ ਇੰਚਾਰਜ਼ (9501015724) ਅਤੇ ਸ ਹਰਪਾਲ ਸਿੰਘ ਬਰਾੜ (9417340781) ਨਾਲ ਸੰਪਰਕ ਕਰ ਸਕਦੇ ਹਨ।